Mulakaat

by inderjit nandan on January 11, 2010, 02:51:11 PM
Pages: [1]
Print
Author  (Read 1236 times)
inderjit nandan
Guest
ਮੁਲਾਕਾਤ
ਇੰਦਰਜੀਤ ਨੰਦਨ

ਤੂੰ ਚੰਨ ਕੋਲ ਬੈਠ
ਬਾਂਸੁਰੀ ਵਜਾਈਂ
ਮੈਂ ਰਿਸ਼ਮਾਂ ਦੀ ਲੋਏ
ਕਵਿਤਾ ਲਿਖਾਂਗੀ...

ਕਵਿਤਾ 'ਚ ਜ਼ਿਕਰ ਕਰਾਂਗੀ
ਰਾਤੀਂ ਵੇਖੇ ਸੁਪਨੇ ਦਾ
ਸੁਪਨੇ 'ਚ ਆਈਆਂ
ਪੰਖੜੀਆਂ ਦਾ
ਜਿਨ੍ਹਾਂ ਮੈਨੂੰ ਇੰਝ ਛੋਹਿਆ
ਕਿ ਵੱਜ ਉੱਠੇ ਸਾਜ਼
ਕੱਸੀਆਂ ਗਈਆਂ ਤਾਰਾਂ
ਵਹਿ ਤੁਰਿਆ ਸੰਗੀਤ
ਅਨਹਦ-ਨਾਦ...
...........
ਬਾਂਸੁਰੀ 'ਚੋਂ ਨਿਕਲੇ ਸੁਰ
ਤੁਰਨ ਲੱਗੇ
ਮੇਰੇ ਕਾਗਜ਼ਾਂ ਉੱਪਰ
ਕਵਿਤਾ ਦੇ ਹਰਫ਼ਾਂ ਨਾਲ
ਹੋ ਇੱਕ ਮਿੱਕ
ਕਰਨ ਲੱਗ ਪਏ ਨ੍ਰਿਤ
ਤੂੰ ਚੰਨ ਦੀ ਬਾਹੀ ਕੋਲੋਂ
ਉੱਠ ਖਲੋਇਆ
ਤੇ ਮੈਂ ਵੀ
ਇਕ ਪਾਸੇ ਧਰ ਦਿੱਤੀ ਕਲਮ...
ਤਾਰੇ ਚਾਨਣ ਨਾਲ
ਲੁਕਣ ਮੀਟੀ ਖੇਡਦੇ
ਹੋ ਗਏ ਅਲੋਪ
ਚੰਨ ਵੀ ਸਰਕਦਾ-ਸਰਕਦਾ
ਜਾ ਲੁਕਿਆ
ਪ੍ਰਭਾਤ ਦੇ ਆਗੋਸ਼ 'ਚ
ਬੀਤ ਗਿਆ ਰਾਤ ਦਾ
ਆਖਿ਼ਰੀ ਪਹਿਰ
ਬਾਂਸੁਰੀ ਨੇ ਪੁੱਛਿਆ ਕਲਮ ਨੂੰ-
"ਕੀ ਅੱਜ ਰਾਤ ਵੀ
ਹੋਏਗੀ ਮੁਲਾਕਾਤ...?"
Logged
Similar Poetry and Posts (Note: Find replies to above post after the related posts and poetry)
....~~ek mulakaat~~.... by HumTum in Shayri-E-Dard « 1 2  All »
(¯`·._) (Mulakaat) (¯`·._) by Naya_Daur in Love Poetry in Punjabi « 1 2 3 4  All »
Kal ki haseen mulakaat ke liye by @Kaash in Share Video
Eko mulakaat by ishu_singh10 in Poetry of seperation in Punjabi
khuda se mulakaat by cool neha in Shayri for Khumar -e- Ishq
Rishi Agarwal
Guest
«Reply #1 on: January 12, 2010, 01:35:06 PM »
Indar Jeet JI Agar Aap Inhi lino ko English ya Hindi Mein Likhenge To Sabko Padhne mein Bahut Aasani Hogi Aur Apki betar rachanano KO Padhne Ka Mauka Milega.... Thnx
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
January 27, 2025, 05:10:20 AM

Login with username, password and session length
Recent Replies
[January 19, 2025, 05:59:15 PM]

[January 19, 2025, 05:47:49 PM]

[January 10, 2025, 09:46:05 AM]

[January 10, 2025, 09:45:14 AM]

[January 08, 2025, 08:30:59 AM]

[January 08, 2025, 08:29:31 AM]

[January 05, 2025, 08:51:01 AM]

[January 05, 2025, 08:45:11 AM]

[January 05, 2025, 08:44:20 AM]

[January 05, 2025, 08:43:28 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.094 seconds with 24 queries.
[x] Join now community of 8509 Real Poets and poetry admirer