Sachaaee

by dalwara1 on October 07, 2010, 08:03:47 PM
Pages: [1]
Print
Author  (Read 961 times)
dalwara1
Guest
ਸਚਾਈ
ਕਾਕਾ ਗਿੱਲ
ਸੱਚੀ ਮੁਹੱਬਤ ਨੂੰ ਅਣਗੌਲਾ ਕਰਨਾ, ਤੇਰੇ ਕਰਮੀਂ ਲਿਖਿਆ।
ਪਿਆਰ ਦਾ ਜੁਆਬ ਬੇਵਫ਼ਾਈ, ਮੇਰੇ ਕਰਮੀਂ ਲਿਖਿਆ।

ਵਫ਼ਾ ਦਾ ਬੀਜ ਲਾਕੇ ਜਮੀਨ ਮੈਂ ਹੱਥਾਂ ਨਾਲ ਸਿੰਜੀ
ਬੂਟਾ ਵਧਿਆ ਉਸ ਬੀਜ ਤੋਂ, ਫ਼ੁੱਟੀਆਂ ਲੱਗੀਆਂ ਪਿਆਰ ਦੀ ਕਪਾਹੇ,
ਚੁਣਕੇ ਲੈ ਗਏ ਫ਼ੁੱਲ ਅਜਨਬੀ, ਛਿਟੀਆਂ ਨੂੰ ਲਿਤੜ ਕੁਰਾਹੇ,
ਬੇਬਸ ਉਸ ਫ਼ੁੱਲ ਦੀ ਆਖਰ, ਪੇਂਜੇ ਰੂੰ ਗਈ ਪਿੰਜੀ।

ਘੜੀ ਮੈਂ ਕਿੱਕਰ ਦੀ ਲੱਕੜ ਤੋਂ ਤੇਰੀ ਮੂਰਤੀ ਸੋਹਣੀ
ਦਿਲ ਡੇ ਮੰਦਰ ਵਿੱਚ ਮੈਂ ਉਸਨੂੰ ਰੱਖਿਆ ਗਹਿਣੇ ਪਾਕੇ
ਧੂਫ ਦੇਵਾਂ ਉਸ ਮੂਰਤੀ ਨੂੰ ਰੋਜ ਦੇਵੀ ਸਮਝਕੇ ਪੂਜਾਂ
ਗੋਟੇ ਨਾਲ ਸ਼ਿੰਗਾਰੀ ਜਰੀ ਦੇ ਕਮੀਜ਼ ਤੇ ਲਹਿੰਗਾ ਪਹਿਨਾਕੇ।

ਪੜ੍ਹਕੇ ਕਲਮਾਂ, ਰਹਿਰਾਸ ਸ਼ਾਮ ਨੂੰ, ਆਰਤੀ ਕਰਾਂ ਮੈਂ ਰਾਤੀਂ
ਉਹ ਦੇਵੀ ਨਾ ਖੁਸ਼ ਹੋਈ ਮੇਰੇ ਉੱਤੇ, ਤਿਉੜੀਆਂ ਮੱਥੇ ਪਾਵੇ
ਦੂਰੀ ਉਹ ਦਿਸ਼ਾ ਵਿੱਚ ਪਾਏ ਜਾਕੇ ਪ੍ਰਦੇਸੀਂ ਵੱਸੀ
ਚਿੱਠੀ ਕਦੇ ਨਾ ਲਿਖਦੀ ਹਿਜਰ ਦਾ ਸੋਗ ਵਧਾਵੇ।

ਲਾਇਆ ਸੀ ਬੂਟਾ ਅਨਾਰਾਂ ਦਾ, ਥੈਲੀਆਂ ਬੰਨ੍ਹੀਆਂ ਫਲੀਂ ਮੈਂ
ਛਿੜਕੀ ਦੁਆਈ ਕੀੜਿਆਂ ਵਾਲੀ, ਫਲ ਖਾਵੇ ਕੋਈ
ਤੋਤੇ ਉਡਾਏ ਸਿਖਰ ਦੁਪਹਿਰੇ, ਰਾਤਾਂ ਜਾਗਦਿਆਂ ਕੱਟੀਆਂ
ਮਿਲਾਵੇ ਦੁਰੇਡੇ ਸੱਜਣਾਂ ਨੂੰ ਸੁਣਦੇ ਨਹੀਂ ਮਿੱਤਰ ਅਰਜੋਈ।

Sachaaee

Kaka Gill

sachee muhabat noon anhgaulaa karnaa, tere karameen likhiaa
pyaar daa juaab bevafaaee, mere karameen likhiaa

vafaa daa beej laake jameen main hathaan naal sinjee
bootaa vadhiaa us beej ton, futeeaan lageeaan piaar dee kapaahe,
chunake lai gae ful ajanabee, chhiteeaan noon litarh kuraahe,
bebas us ful dee aakhara, penje roon gaee pinjee

gharhee main kikar dee lakarh ton teree mooratee sohanee
dil de mandar vich main usanoon rakhiaa gehanhe paake
dhudh devaan us moortee noon roj devee samajhake poojaan
gote naal shingaaree jaree de kameez te lahingaa pahinaake

parhake kalmaan, rahiraas shaam noon, aaratee karaan main raateen
uh devee naa khush hoee mere ute, tiurheeaan mathe paave
dooree uh dishaa vich paae jaake pardeseen vassee
chitthee kade naa likhadee hijar daa sog vadhaave

laaiaa see bootaa anaaraan daa, thaileeaan banneeaan phaleen main
chhirhakee duaaee keerhiaan vaalee, phal khaave koee
tote udaae sikhar dupehare, raataan jaagadiaan kateeaan
milaave durede sajanaan noon sunhade naheen mittar arjoee
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
January 28, 2025, 02:18:46 AM

Login with username, password and session length
Recent Replies
[January 19, 2025, 05:59:15 PM]

[January 19, 2025, 05:47:49 PM]

[January 10, 2025, 09:46:05 AM]

[January 10, 2025, 09:45:14 AM]

[January 08, 2025, 08:30:59 AM]

[January 08, 2025, 08:29:31 AM]

[January 05, 2025, 08:51:01 AM]

[January 05, 2025, 08:45:11 AM]

[January 05, 2025, 08:44:20 AM]

[January 05, 2025, 08:43:28 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.101 seconds with 20 queries.
[x] Join now community of 8509 Real Poets and poetry admirer