ਸ਼ਰਾਬੀ ਆਸ਼ਿਕ

by dalwara1 on December 03, 2009, 03:10:15 AM
Pages: [1]
Print
Author  (Read 1378 times)
dalwara1
Guest
ਸ਼ਰਾਬੀ ਆਸ਼ਿਕ

ਇੱਕ ਇੱਕ ਘੁੱਟ ਵਿੱਚ ਸਾਨੂੰ ਰੱਬ ਨਜਰ ਹੈ ਆਉਂਦਾ।
ਜੇ ਪੀਵਾਂ ਨਾ ਅਗਲਾ ਘੁੱਟ ਤੇਰਾ ਦਰਦ ਸਾਨੂੰ ਸਤਾਉਂਦਾ।

ਪੜਕੇ ਕਲਮਾਂ, ਮੈਂ ਪੀਵਾਂ, ਲੈ ਕੇ ਮਾਸ਼ੂਕ ਦਾ ਨਾਂ
ਜੇ ਸ਼ਰਾਬ ਨੇ ਬਖਸ਼ਿਆ, ਜ਼ਿਭਾਹ ਕਰਨਗੀਆਂ ਤੇਰੀਆਂ ਸੱਧਰਾਂ
ਖਫ਼ਾ ਹੋਇਆ ਇੱਕ ਬੱਦਲ ਮੇਰੇ ਵਿਹੜੇ ਕਣੀਆਂ ਵਰਸਾਉਂਦਾ।

ਇਹ ਮੀਂਹ ਨਹੀਂ ਉਸ ਸ਼ਰਾਬੀ ਬੱਦਲ ਦੇ ਹੰਝੂ ਕਿਰਦੇ
ਬੇਹੋਸ਼ ਹੋਏ ਆਸ਼ਿਕਾਂ ਦੇ ਖੂਨ ਭਰੇ ਦਿਲ ਦਰਿਆ ਵਗਦੇ
ਮਾਰੂਥਲਾਂ ਦੀ ਰੋਹੀ ਦੇ ਵਿੱਚ ਜੰਗਲੀ ਫ਼ੁੱਲ ਖਿੜਾਉਂਦਾ।

ਸ਼ਰਾਬੀ ਫ਼ੁੱਲਾਂ ਦੀਆਂ ਪੱਤੀਆਂ ਵਿੱਚ ਕੰਡੇ ਖੁਭ ਜਾਣ
ਜਹਿਰ ਪੀਕੇ ਆਖਰੀ ਸਾਹ ਤਿਤਲੀਆਂ ਲੈਕੇ ਤਿਆਗ ਦਿੰਦੀਆਂ ਪਰਾਣ
ਉੰਨਾਂ ਮਰੇ ਹੋਏ ਭੌਰਿਆਂ ਨੂੰ ਕੋਈ ਖੱਫਣ ਨਹੀਂ ਥਿਆਉਂਦਾ।

ਬੋਤਲ ਹੋਈ ਖਾਲੀ ਠੇਕੇ ਦਾ ਦਰਵਾਜਾ ਵੀ ਬੰਦ ਹੋਇਆ
ਪਹਿਲੀਂ ਵਾਰੀਂ ਆਸ਼ਿਕ ਦਿਲ ਦਾ ਮਾਰਿਆ ਸ਼ਰਾਬ ਖੁਣੋਂ ਰੋਇਆ
ਉੱਚੀ ਅਵਾਜ ਵਿੱਚ ਦੁੱਖ ਦੀਆਂ ਨਜਮਾਂ ਤੇਰਾ ਨਾਂ ਲੈਕੇ ਗਾਉਂਦਾ।

By: Kaka Gill
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
November 23, 2024, 12:48:26 PM

Login with username, password and session length
Recent Replies
[November 21, 2024, 09:01:29 AM]

[November 16, 2024, 11:44:41 AM]

by Michaelraw
[November 13, 2024, 12:59:11 PM]

[November 08, 2024, 09:59:54 AM]

[November 07, 2024, 01:56:50 PM]

[November 07, 2024, 01:55:03 PM]

[November 07, 2024, 01:52:40 PM]

[November 07, 2024, 01:51:59 PM]

[October 30, 2024, 05:13:27 AM]

by ASIF
[October 29, 2024, 07:57:46 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.077 seconds with 23 queries.
[x] Join now community of 8506 Real Poets and poetry admirer