ਦਰਦਾਂ ਦਾ ਸ਼ਿਵ

by gurbir singh on July 25, 2013, 04:07:03 PM
Pages: [1]
Print
Author  (Read 628 times)
gurbir singh
Guest
ਐਸਾ ਇਕ ਗੁਲਾਬ ਸੀ ਸ਼ਿਵ, ਜੋ ਕੰਡਿਆਂ ਨੇ ਖਾ ਲਿਆ
ਛੋਟੀ ਉਮਰੇ ਕਬਰ ਨੇ ਜਿਸ ਨੂੰ ਸੀਨੇ ਲਾ ਲਿਆ
ਦਰਦ ਤਾਂ ਸੀਨੇ ‘ਚ ਉਸਦੇ, ਬੇਹਿਸਾਬ ਸੀ
ਦਰਦ ਦੀ ਤਾਂ ਯਾਰੋ ਓਹ ਖੁਦ ਕਿਤਾਬ ਸੀ
ਜਿਸ ਨੇ ਵੀ ਪੜੀ ਵਹਿਣ ਹੰਝੂਆਂ ਦਾ ਲਾ ਲਿਆ
ਐਸਾ ਇਕ ਗੁਲਾਬ ਸੀ ਸ਼ਿਵ ਜੋ ਕੰਡਿਆਂ ਨੇ ਖਾ ਲਿਆ
ਹਨੇਰੀ ਯਾਰੋ ਐਸੀ ਉਸ ਦੇ ਰਾਹਾਂ 'ਚ ਖੜ ਗਈ
ਖੁਸ਼ੀ ਤਾਂ ਤਿਨਕੇ ਵਾੰਗੂ ਦੂਰ ਅਸਮਾਨੇ  ਚੱੜ ਗਈ
ਰਹਿਮ ਦਿਲ ਕੁਦਰਤ ਨੇ ਉਸ ‘ਤੇ ਤਰਸ ਖਾ ਲਿਆ
ਬੇਕਦਰਾਂ ਦੇ ਸ਼ਹਿਰ ਚੋਂ ਕੋਲ ਆਪਣੇ ਬੁਲਾ ਲਿਆ
ਐਸਾ ਇਕ ਗੁਲਾਬ ਸੀ ਸ਼ਿਵ, ਜੋ ਕੰਡਿਆਂ ਨੇ ਖਾ ਲਿਆ
ਦਰਦ ਨੂੰ ਸ਼ਰਾਬ ‘ਚ  ਜਿਸ ਨੇ ਪੀਤਾ ਸੀ ਘੋਲ ਕੇ
ਕਵਿਤਾ ਦੇ ਰੂਪ ‘ਚ ਦਰਦ ਫਿਰ ਦਸਿਆ ਸੀ ਬੋਲ ਕੇ
ਦਰਦ ਦੇ ਸ਼ਬਦਾਂ ਨੂੰ ਪਿੱਛੇ ਆਪ੍ਣੀ ਕਲਮ ਦੇ ਲਾ ਲਿਆ
ਭੱਜਦੇ ਸੀ ਲੋਕ ਜਿਸ ਤੋਂ , ਹਮਦਰਦ ਬਣਾ ਲਿਆ
ਐਸਾ ਇਕ ਗੁਲਾਬ ਸੀ ਸ਼ਿਵ, ਜੋ ਕੰਡਿਆਂ ਨੇ ਖਾ ਲਿਆ
ਸੁੱਤੀ ਹੈ ਕਲਮ ਉਸਦੀ ਅਜ ਸਿਆਹੀ ਵੀ ਕਾਫੂਰ ਏ
ਲਗਦਾ ਹੈ ਕਲਮ ਅਗੇ ਉਸਦੀ ਕੁਦਰਤ ਵੀ ਮਜਬੂਰ ਏ
ਲੱਖਾਂ ਨੇ ਮੋਏ ਜੱਗ ਤੇ ਇਸ ਜੀਵਨ ਦੇ ਹੁੰਦਿਆਂ
ਕਬਰਾਂ ‘ਚ ਵੀ ਜਾ ਕੇ ਜਿਸ ਨੇ ਜੀਵਨ ਬਣਾ ਲਿਆ
ਐਸਾ ਇਕ ਗੁਲਾਬ ਸੀ ਸ਼ਿਵ, ਜੋ ਕੰਡਿਆਂ ਨੇ ਖਾ ਲਿਆ
Logged
Advo.RavinderaRavi
Guest
«Reply #1 on: July 25, 2013, 04:51:39 PM »
बहुत खूब
Logged
RAJAN KONDAL
Guest
«Reply #2 on: July 26, 2013, 01:54:56 AM »
nice sharing
Logged
Pages: [1]
Print
Jump to:  


Get Yoindia Updates in Email.

Enter your email address:

Ask any question to expert on eTI community..
Welcome, Guest. Please login or register.
Did you miss your activation email?
January 28, 2025, 02:08:31 AM

Login with username, password and session length
Recent Replies
[January 19, 2025, 05:59:15 PM]

[January 19, 2025, 05:47:49 PM]

[January 10, 2025, 09:46:05 AM]

[January 10, 2025, 09:45:14 AM]

[January 08, 2025, 08:30:59 AM]

[January 08, 2025, 08:29:31 AM]

[January 05, 2025, 08:51:01 AM]

[January 05, 2025, 08:45:11 AM]

[January 05, 2025, 08:44:20 AM]

[January 05, 2025, 08:43:28 AM]
Yoindia Shayariadab Copyright © MGCyber Group All Rights Reserved
Terms of Use| Privacy Policy Powered by PHP MySQL SMF© Simple Machines LLC
Page created in 0.209 seconds with 22 queries.
[x] Join now community of 8509 Real Poets and poetry admirer